Mazboor
ਮਰਨ ਲੲੀ ਮਜਬੂਰ ਕਰਜੇ ਦੇ ਵੱਧਦੇ ਭਾਰਾਂ ਨੇ, ਰੁਲਦੇ ਹੋੲੇ ਪਰਿਵਾਰਾਂ ਨੇ, ਸਮੇਂ ਦੀਅਾਂ ਸਰਕਾਰਾਂ ਨੇ, ਬੇਰੁਖੀਅਾਂ ਬਹਾਰਾਂ ਨੇ, ਕੀਤਾ ੲੇ ਕਿਸਾਨ ਨੂੰ, ਮਰਨ ਲੲੀ ਮਜਬੂਰ। ਵੱਧਦੇ ਬਲਾਤਕਾਰਾਂ ਨੇ, ਸਿਰਫਿਰੇ ਹਜ਼ਾਰਾਂ ਨੇ, ਪਿਛੜੇ ਹੋੲੇ ਵਿਚਾਰਾਂ ਨੇ, ਦਾਜ ਦੇ ਭੁਖੇ ਪਰਿਵਾਰਾਂ ਨੇ, ਕੀਤਾ ੲੇ ਧੀ ਨੂੰ, ਮਰਨ ਲੲੀ ਮਜਬੂਰ। ਵੱਧਦੇ ਭ੍ਰਿਸਟਾਚਾਰਾਂ ਨੇ, ਘੱਟਦੇ ਹੋੲੇ ਰੁਜਗਾਰਾਂ ਨੇ, ਸਰਕਾਰਾਂ ਦੇ ਅੱਤਿਅਾਚਾਰਾਂ ਨੇ, ਗਰੀਬਾਂ ਦੇ ਖੋਹੇ ਅਧਿਕਾਰਾਂ ਨੇ, ਕੀਤਾ ੲੇ ਅਾਮ ਅਾਦਮੀ ਨੂੰ, ਮਰਨ ਲੲੀ ਮਜਬੂਰ। ਫੈਸ਼ਨ ਦੀਅਾਂ ਮਾਰਾਂ ਨੇ, ਪਛਮੀ ਸੱਭਿਅਾਚਾਰਾਂ ਨੇ, ਗੀਤਾਂ ਵਿਚ ਹਥਿਅਾਰਾਂ ਨੇ, ਅੱਜ ਦੇ ਕਲਾਕਾਰਾਂ ਨੇ, ਕੀਤਾ ੲੇ ਵਿਰਸੇ ਨੂੰ, ਮਰਨ ਲੲੀ ਮਜਬੂਰ। ਸਮਾਜ ਦੇ ਗਿਰੇ ਮਿਅਾਰਾਂ ਨੇ, ਲੋਕਾਂ ਦੇ ਗਿਰਦੇ ਕਿਰਦਾਰਾਂ ਨੇ, ਹੁੰਦੇ ਪਿਠ ਤੇ ਵਾਰਾਂ ਨੇ, ਅਾਪਣਿਅਾਂ ਤੋਂ ੳੁਠੇ ਅੈਤਬਾਰਾਂ, ਕੀਤਾ ੲੇ ਸਾਬ ਨੂੰ, ਲਿਖਣ ਲੲੀ ਮਜਬੂਰ। ਸਾਬ ਸਾਂਗਣਾ 8427824478