Posts

Showing posts with the label Sikh History

Sarbansdani

Image
https://youtu.be/I3w-4F60K4o ਸਾਧ ਸੰਗਤ ਜੀ ਨੂੰ ਜਰੂਰੀ ਬੇਨਤੀ ਮਿਤੀ 20 ਦਿਸੰਬਰ ਤੋਂ 27 ਦਿਸੰਬਰ ਤੱਕ ਸਿਖ ਇਤਿਹਾਸ ਦਾ ਸ਼ਹੀਦੀ ਹੱਫਤਾ ਸ਼ੁਰੂ ਹੋ ਰਿਹਾ ਹੈ > 6 ਪੋਹ 20 ਦਿਸੰਬਰ:  ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਕਿਲਾ ਛੱਡਿਆ। > 6 ਪੋਹ 20 ਦਿਸੰਬਰ:  ਦੀ ਰਾਤ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ। > ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ। > 7 ਪੋਹ 21 ਦਿਸੰਬਰ:  ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ। > ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬਰਾਹਮਣ ਆਪਣੇ ਪਿੰਡ ਖੇੜੀਂ ਲੈ ਗਿਆ। > 8 ਪੋਹ 22 ਦਿਸੰਬਰ:  ਚਮਕੌਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ,  ਭਾਈ ਮੋਹਕਮ ਸਿੰਘ ਅਤੇ 7 ਹੋਰ ਸਿੰਘਾਂ ਨਾਲ ਸ਼ਹੀਦ ਹੋਏ। > ਬਾਬਾ ਜੁਝਾਰ ਸਿੰਘ ਜੀ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜ ਪਿਆਰਿਆਂ ਵਿਚੋਂ ) ਅਤੇ ਤਿੰਨ ਹੋਰ ਸਿੰਘਾਂ ਨਾਲ ਸ਼ਹੀਦ ਹੋਏ। > 8 ਪੋਹ 22 ਦਸੰਬਰ:  ਮੋਰਿੰਡੇ ਦੇ ਚੋਧਰੀ ਗਨੀ ਖਾਂ ਅਤੇ ਮਨੀ ਖਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰ ਤੋਂ ਗਿਰਫਤਾਰ ਕਰਕੇ ਤੁਰ ਪਏ। > 9 ਪੋਹ 23 ਦਸੰਬਰ: ਰਾਤ ਰਹਿੰਦੇ ਤੜਕ ਸਾਰ ਗੁਰ...

DIWALI, Saab Sangna

Image
1.ਦਿਵਾਲੀ ਦਿਵਾਲੀ ਜਾਂ ਦੀਪਾਵਲੀ ਭਾਰਤ ਦਾ ਇੱਕ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਮਨਾਂਦੇ ਹਨ। ਹਿੰਦੂ ਇਸਨੂੰ ਸ੍ਰੀ ਰਾਮ ਜੀ ਦੇ ਦੇਸ ਨਿਕਾਲੇ ਤੋਂ ਮੁੜਨ ਦੀ ਖੁਸ਼ੀ ਵਿੱਚ ਮਨਾਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਨਿਰਵਾਣ ਪ੍ਰਾਪਤੀ ਦੀ ਖੁਸ਼ੀ ਵਿੱਚ ਇਸਨੂੰ ਮਨਾਂਦੇ ਹਨ। ਇਹ ਤਿਉਹਾਰ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਮਨਾਇਆ ਜਾਂਦਾ ਹੈ। 2.ਬੰਦੀ ਛੋੜ ਦਿਵਸ ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਸਿੱਖ ਤਿਉਹਾਰ ਹੈ।ਸਿੱਖ ਜਗਤ ਵਿਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹਾ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਸਾਹਿਬ ਪਹੁੰਚੇ।

Guru Arjan Dev Ji

Image
ਗੁਰੂ ਅਰਜਨ ਦੇਵ (1563–1606): ਗੁਰੂ ਅਰਜਨ ਦੇਵ ਸਿੱਖ ਧਰਮ ਦੀ ਗੁਰੂ-ਪਰੰਪਰਾ ਦੇ ਪੰਜਵੇਂ ਗੱਦੀਦਾਰ ਸਨ। ਆਪ ਦੇ ਪਿਤਾ ਗੁਰੂ ਰਾਮਦਾਸ ਅਤੇ ਮਾਤਾ ਬੀਬੀ ਭਾਨੀ ਸਨ। ਆਪ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ ਹੋਇਆ। ਆਪ ਦਾ ਬਚਪਨ ਨਾਨਕੇ ਘਰ ਗੁਜ਼ਰਿਆ। ਆਪ ਗੁਰੂ ਅਮਰਦਾਸ ਦੇ ਦੋਹਤਰੇ ਸਨ। ਬਾਲ ਰੂਪ ਵਿੱਚ ਹੀ ਆਪ ਦੀ ਤੀਖਣ ਬੁੱਧੀ, ਨਿਖੜਵੀਂ ਸੂਝ ਅਤੇ ਸੁਭਾਅ ਵਿੱਚ ਕੋਮਲਤਾ- ਮਧੁਰਤਾ ਅਤੇ ਠਹਿਰਾਉ ਦੇ ਗੁਣਾਂ ਕਰ ਕੇ ਗੁਰੂ ਸਾਹਿਬ ਨੇ ‘ਦੋਹਿਤਾ ਬਾਣੀ ਦਾ ਬੋਹਿਥਾ’ ਕਹਿ ਕੇ ਬਾਲਕ ਅਰਜਨ ਨੂੰ ਸਰਬ-ਸਮਰੱਥ ਬਾਣੀਕਾਰ ਹੋਣ ਦਾ ਵਰਦਾਨ ਦਿੱਤਾ। ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਆਪ ਦਾ ਵਿਆਹ ਕ੍ਰਿਸ਼ਨ ਚੰਦਰ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਨਾਲ ਹੋਇਆ। ਬੱਤੀ ਵਰ੍ਹਿਆਂ ਦੀ ਉਮਰ ਵਿੱਚ ਆਪ ਦੇ ਘਰ ਗੁਰੂ ਹਰਿਗੋਬਿੰਦ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਸ਼ੁਰੂ ਤੋਂ ਹੀ ਆਪਣੇ ਦੋਹਾਂ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਦੇ ਮੁਕਾਬਲੇ ਬੜੇ ਗੰਭੀਰ ਅਤੇ ਸ਼ਾਂਤ-ਚਿੱਤ ਸਨ। ਆਪਣੇ ਸੰਜਮੀ ਵਿਵਹਾਰ, ਨੈਤਿਕ ਸੋਝੀ, ਧਾਰਮਿਕ ਭਾਵਨਾ ਅਤੇ ਕਾਵਿਕ ਬਿਰਤੀ ਸਦਕਾ ਆਪ ਨੂੰ 18 ਸਾਲ 4 ਮਹੀਨਿਆਂ ਦੀ ਉਮਰ ਵਿੱਚ ਗੁਰਗੱਦੀ ਦੀ ਸੌਂਪਣੀ ਕੀਤੀ ਗਈ। ਘਰ ਵਿੱਚ ਪ੍ਰਿਥੀ ਚੰਦ ਨੇ ਵੱਡਾ ਉਪੱਦਰ ਖੜ੍ਹਾ ਕੀਤਾ। ਸਖ਼ਤ ਵਿਰੋਧ ਦੇ ਬਾਵਜੂਦ ਗੁਰੂ-ਪਿਤਾ ਦੀ ਆਖ਼ਰੀ ਖ਼ਾਹਸ਼ ਮੁਤਾਬਕ 1 ਸਤੰਬਰ 1581 ਨੂੰ ਬਾਬਾ ਬੁੱਢਾ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਅਰਜਨ ਦੇਵ ਦੀ ਝੋਲੀ ਪਾ ...

Bhai Lalo Ji

Image
ਭਾਈ ਲਾਲੋ ਇਕ ਕਿਰਤੀ ਤਰਖਾਣ ਸੀ | ਜੋ ਆਪਣੀ ਹਕ ਸਚ ਦੀ ਕਮਾਈ ਕਰਦਾ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡਾ ਸਰਧਾਲੂ ਸੀ | ਉਹ ਸਾਰਾ ਦਿਨ ਗੁਰੂ ਜੀ ਦੇ ਆਉਣ ਦੀਆ ਅਰਦਾਸਾ ਕਰਦਾ ਰਹਿੰਦਾ ਸੀ | ਗੁਰੂ ਜੀ ਭਾਈ ਲਾਲੋ ਦੀ ਸਰਧਾ ਤੋ ਖੁਸ ਹੋ ਕੇ ਉਸਦੇ ਘਰ ਗਏ ਤੇ ਪਰਸਾਦਾ ਪਾਣੀ ਛਾਕਿਆ ਤੇ ਕਈ ਦਿਨ ਉਸਦੇ ਘਰ ਰਹੇ ਤੇ ਗੁਰਬਾਣੀ , ਗੁਰਮਤਿ ਵਿਚਾਰਾ ਕਰਦੇ ਰਹੇ | ਉਸੇ ਹੀ ਪਿੰਡ ਵਿਚ ਮਲਿਕ ਭਾਗੋ ਨਾ ਦਾ ਇਕ ਸਰਕਾਰੀ ਕਰਮਚਾਰੀ ਰਹਿੰਦਾ ਸੀ | ਜੋ ਹੰਕਾਰੀ ਤੇ ਗ਼ਰੀਬਾ ਦਾ ਖੂਨ ਚੂਸਣ ਵਾਲਾ ਸੀ | ਉਸਨੇ ਆਪਣੇ ਘਰ ਜੁਲਮ ਦੀ ਕਮਾਈ ਨਾਲ ਬ੍ਰਹਮਭੋਜ ਕੀਤਾ ਤੇ ਸਭ ਨੂੰ ਆਉਣ ਲੈ ਕਿਹਾ | ਨਗਰ ਦੇ ਸਭ ਲੋਕ ਉਸਦੇ ਘਰ ਭੋਜਨ ਛਕਣ ਗਏ ਪਰ ਗੁਰੂ ਜੀ ਨਾ ਗਏ | ਉਸਨੇ ਆਪਣੇ ਨੋਕਰਾ ਨੂ ਗੁਰੂ ਜੀ ਨੂੰ ਬੁਲਾਉਣ ਲਈ ਕਿਹਾ ਤੇ ਗੁਰੂ ਜੀ ਨੇ ਜਾਣ ਤੋ ਜਵਾਬ ਦੇ ਦਿਤਾ | ਤਾ ਹੰਕਾਰੀ ਮਲਿਕ ਭਾਗੋ ਨੇ ਗੁਰੂ ਜੀ ਨੂੰ ਧੱਕੇ ਨਾਲ ਆਪਣੇ ਘਰ ਲਿਆਉਣ ਲਈ ਕਿਹਾ ਤੇ ਉਸਦੇ ਕ੍ਰੋਧੀ ਨੋਕਰ ਗੁਰੂ ਜੀ ਨੂੰ ਲੈ ਆਏ | ਉਸਨੇ ਗੁਰੂ ਜੀ ਨੂੰ ਆ ਕੇ ਭੋਜਨ ਨਾ ਛਕਣ ਦਾ ਕਰਨ ਪੁਛਿਆ | ਤਾਂ ਗੁਰੂ ਜੀ ਨੇ ਨਿਰਭੈ ਹੋ ਕੇ ਜਵਾਬ ਦਿਤਾ ਕੇ ਤੇਰੀ ਰੋਟੀ ਵਿਚ ਸਾਨੂੰ ਗਰੀਬਾ ਦੇ ਹਉਂਕੇ, ਕੀਤੇ ਹੋਏ ਜੁਲਮ , ਤੇ ਬੇਈਮਾਨੀ ਨਜਰ ਆਉਂਦੀ ਹੈ ਤੇ ਤੂ ਇਸ ਕਮਾਈ ਨਾਲ ਜਿਨੇ ਮਰਜੀ ਬ੍ਰਹਮਭੋਜ ਕਰ ਲੈ ਪਰ ਤੂ ਧਰਮ ਨਹੀ ਕਮਾ ਸਕਦਾ | ਪਾਪ ਦੀ ਕਮਾਈ ਨਾਲ ਕਦੇ ਵੀ ਧਰਮ ਨਹੀ ਕਮਾਇਆ ਜਾ ਸਕਦਾ | ਗੁਰੂ ਜੀ ਦੇ ਬਚਨ...

Baba Banda Singh Bahadur

Image
ਸ਼ਹੀਦੀ ਦਿਵਸ 9 ਜੂਨ 1716, "ਕੌਮੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ" ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 16 ਅਕਤੂਬਰ, 1670 ਈ. ਨੂੰ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਚ ਹੋਇਆ। ਉਸ ਦੇ ਪਿਤਾ ਦਾਨਾਂ ਰਾਮਦੇਵ ਸੀ, ਜੋ ਇਕ ਸਾਧਾਰਨ ਕਿਸਾਨ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾ ਨਾਮ ਲਛਮਣ ਦੇਵ ਸੀ। ਉਸ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇਕ ਦਿਨ ਉਸ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ। ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਉਸ ਨੇ ਅੱਗੋਂ ਕਦੇ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸ ਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉਠੀ। ਉਹ ਸਾਧੂਆਂ ਦੇ ਇਕ ਟੋਲੇ ਨਾਲ ਮਿਲ ਕੇ ਭਾਰਤ ਵਿਚ ਤੀਰਥਾਂ ’ਤੇ ਘੁੰਮਣ ਫਿਰਨ ਲੱਗਾ। ਕੁਝ ਚਿਰ ਬਾਅਦ ਨਾਸਿਕ ਵਿਖੇ ਪਹੁੰਚਣ ’ਤੇ ਉਸ ਦਾ ਮੇਲ ਇਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ, ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦੇਵ ਉਸ ਦਾ ਚੇਲਾ ਬਣ ਗਿਆ ਅਤੇ ਉਸ ਕੋਲ ਹੀ ਰਹਿਣ ਲੱਗਾ। ਉਸ ਨੇ ਔਘੜ ਨਾਥ ਦੀ ਤਨੋ-ਮਨੋ ਸੇਵਾ ਕੀਤੀ। ਔਘੜ ਨਾਥ ਨੇ ਆਪਣਾ ਗ੍ਰੰਥ ‘ਸਿਧ ਅਨੂਨੀਆ’ ਵੀ ਲਛਮਣ ਦੇਵ ਦੇ ਹਵਾਲੇ ਕਰ ਦਿੱਤਾ ਸੀ। ਲਛਮਣ ਦੇਵ ਨੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ ’ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿਚ ਉਸ ਦੀ ਬੜੀ ਪ੍ਰਸਿੱਧੀ ਹੋ ਗ...