Bhai Lalo Ji

ਭਾਈ ਲਾਲੋ ਇਕ ਕਿਰਤੀ ਤਰਖਾਣ ਸੀ | ਜੋ ਆਪਣੀ ਹਕ ਸਚ ਦੀ ਕਮਾਈ ਕਰਦਾ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡਾ ਸਰਧਾਲੂ ਸੀ | ਉਹ ਸਾਰਾ ਦਿਨ ਗੁਰੂ ਜੀ ਦੇ ਆਉਣ ਦੀਆ ਅਰਦਾਸਾ ਕਰਦਾ ਰਹਿੰਦਾ ਸੀ | ਗੁਰੂ ਜੀ ਭਾਈ ਲਾਲੋ ਦੀ ਸਰਧਾ ਤੋ ਖੁਸ ਹੋ ਕੇ ਉਸਦੇ ਘਰ ਗਏ ਤੇ ਪਰਸਾਦਾ ਪਾਣੀ ਛਾਕਿਆ ਤੇ ਕਈ ਦਿਨ ਉਸਦੇ ਘਰ ਰਹੇ ਤੇ ਗੁਰਬਾਣੀ , ਗੁਰਮਤਿ ਵਿਚਾਰਾ ਕਰਦੇ ਰਹੇ |
ਉਸੇ ਹੀ ਪਿੰਡ ਵਿਚ ਮਲਿਕ ਭਾਗੋ ਨਾ ਦਾ ਇਕ ਸਰਕਾਰੀ ਕਰਮਚਾਰੀ ਰਹਿੰਦਾ ਸੀ | ਜੋ ਹੰਕਾਰੀ ਤੇ ਗ਼ਰੀਬਾ ਦਾ ਖੂਨ ਚੂਸਣ ਵਾਲਾ ਸੀ | ਉਸਨੇ ਆਪਣੇ ਘਰ ਜੁਲਮ ਦੀ ਕਮਾਈ ਨਾਲ ਬ੍ਰਹਮਭੋਜ ਕੀਤਾ ਤੇ ਸਭ ਨੂੰ ਆਉਣ ਲੈ ਕਿਹਾ | ਨਗਰ ਦੇ ਸਭ ਲੋਕ ਉਸਦੇ ਘਰ ਭੋਜਨ ਛਕਣ ਗਏ ਪਰ ਗੁਰੂ ਜੀ ਨਾ ਗਏ | ਉਸਨੇ ਆਪਣੇ ਨੋਕਰਾ ਨੂ ਗੁਰੂ ਜੀ ਨੂੰ ਬੁਲਾਉਣ ਲਈ ਕਿਹਾ ਤੇ ਗੁਰੂ ਜੀ ਨੇ ਜਾਣ ਤੋ ਜਵਾਬ ਦੇ ਦਿਤਾ | ਤਾ ਹੰਕਾਰੀ ਮਲਿਕ ਭਾਗੋ ਨੇ ਗੁਰੂ ਜੀ ਨੂੰ ਧੱਕੇ ਨਾਲ ਆਪਣੇ ਘਰ ਲਿਆਉਣ ਲਈ ਕਿਹਾ ਤੇ ਉਸਦੇ ਕ੍ਰੋਧੀ ਨੋਕਰ ਗੁਰੂ ਜੀ ਨੂੰ ਲੈ ਆਏ | ਉਸਨੇ ਗੁਰੂ ਜੀ ਨੂੰ ਆ ਕੇ ਭੋਜਨ ਨਾ ਛਕਣ ਦਾ ਕਰਨ ਪੁਛਿਆ | ਤਾਂ ਗੁਰੂ ਜੀ ਨੇ ਨਿਰਭੈ ਹੋ ਕੇ ਜਵਾਬ ਦਿਤਾ ਕੇ ਤੇਰੀ ਰੋਟੀ ਵਿਚ ਸਾਨੂੰ ਗਰੀਬਾ ਦੇ ਹਉਂਕੇ, ਕੀਤੇ ਹੋਏ ਜੁਲਮ , ਤੇ ਬੇਈਮਾਨੀ ਨਜਰ ਆਉਂਦੀ ਹੈ ਤੇ ਤੂ ਇਸ ਕਮਾਈ ਨਾਲ ਜਿਨੇ ਮਰਜੀ ਬ੍ਰਹਮਭੋਜ ਕਰ ਲੈ ਪਰ ਤੂ ਧਰਮ ਨਹੀ ਕਮਾ ਸਕਦਾ | ਪਾਪ ਦੀ ਕਮਾਈ ਨਾਲ ਕਦੇ ਵੀ ਧਰਮ ਨਹੀ ਕਮਾਇਆ ਜਾ ਸਕਦਾ | ਗੁਰੂ ਜੀ ਦੇ ਬਚਨਾ ਅੱਗੇ ਉਸਦਾ ਹੰਕਾਰ ਚੂਰ ਚੂਰ ਹੋ ਗਿਆ | ਉਸਨੇ ਆਪਣੇ ਕੀਤੇ ਸਾਰੇ ਬੁਰੇ ਕਰਮਾ ਤੋ ਤੋਬਾ ਕੀਤੀ ਤੇ ਹਕ ਸਚ ਦੀ ਕਮਾਈ ਕਰਨ ਲਾਗ ਪਿਆ |
ਗੁਰ ਇਤਿਹਾਸ ਦੀ ਸਾਝ ਤੁਹਾਡੇ ਨਾਲ ਪਾਉਦੇ ਹੋਏ ਕਿਸੇ ਵੀ ਤਰਾਂ ਦੀ ਭੁਲ ਜਾਂ ਕਮੀ ਰਹਿ ਗਈ ਹੋਵੇ ਤਾਂ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਬਖਸ਼ਣ ਜੋਗ ਹਨ ਜੀ
ਵਾਹਿਗੁਰੂ ਜੀ ਕਾ ਖਾਲਸਾ

ਸਾਬ ਸਾਂਗਣਾ 

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari