ਲੱਖਾਂ ਦਰਦ ਛੁਪਾ ਕੇ, ਸਾਬ ਸਾਂਗਣਾ
ਲੱਖਾਂ ਦਰਦ ਛੁਪਾ ਕੇ ਹੱਸਦੇ ਚਿਹਰੇ ਵੇਖੇ ਨੇ
ਸਭ ਕੁਜ ਹੁੰਦੇ ਹੋਏ ਵੀ ਮੈਂ ਰੋਂਦੇ ਬਥੇਰੇ ਵੇਖੇ ਨੇ
ਜਿਹਨਾਂ ਵਿੱਚ ਕਦੇ ਕੋਈ ਲੱਭਦਾ ਨਹੀ ਆਪਣਾ
ਮੈਂ ਮੁਫਲਸੀ ਦੇ ਵਿੱਚ ਐਸੇ ਹਨੇਰੇ ਵੇਖੇ ਨੇ
ਰਾਤਾਂ ਤੋਂ ਵੀ ਵੱਧ ਜੋ ਕਾਲੇ ਨਜ਼ਰ ਆਂਦੇ ਨੇ
ਮੈਂ ਐਸੇ ਵੀ ਚੜਦੇ ਸਵੇਰੇ ਵੇਖੇ ਨੇ
ਵੈਰੀ ਹੱਥੋਂ ਰਿਹਮ ਦੀ ਉਮੀਦ ਕਿਵੇਂ ਕਰੀਏ
ਮੈਂ ਆਪਣਿਆਂ ਹੱਥੋਂ ਉਜੜੇ ਬਸੇਰੇ ਵੇਖੇ ਨੇ
ਜਿਹਨਾਂ ਉਤੇ ਬੋਲਦੇ ਹੁੰਦੇ ਸੀ ਕਦੇ ਕਾਂ "ਸਾਬ"
ਹੁਣ ਕਬੂਤਰਾਂ ਨੇ ਮੱਲ ਲਏ ਓ ਬਨੇਰੇ ਵੇਖੇ ਨੇ
ਸਭ ਕੁਜ ਹੁੰਦੇ ਹੋਏ ਵੀ ਮੈਂ ਰੋਂਦੇ ਬਥੇਰੇ ਵੇਖੇ ਨੇ
ਜਿਹਨਾਂ ਵਿੱਚ ਕਦੇ ਕੋਈ ਲੱਭਦਾ ਨਹੀ ਆਪਣਾ
ਮੈਂ ਮੁਫਲਸੀ ਦੇ ਵਿੱਚ ਐਸੇ ਹਨੇਰੇ ਵੇਖੇ ਨੇ
ਰਾਤਾਂ ਤੋਂ ਵੀ ਵੱਧ ਜੋ ਕਾਲੇ ਨਜ਼ਰ ਆਂਦੇ ਨੇ
ਮੈਂ ਐਸੇ ਵੀ ਚੜਦੇ ਸਵੇਰੇ ਵੇਖੇ ਨੇ
ਵੈਰੀ ਹੱਥੋਂ ਰਿਹਮ ਦੀ ਉਮੀਦ ਕਿਵੇਂ ਕਰੀਏ
ਮੈਂ ਆਪਣਿਆਂ ਹੱਥੋਂ ਉਜੜੇ ਬਸੇਰੇ ਵੇਖੇ ਨੇ
ਜਿਹਨਾਂ ਉਤੇ ਬੋਲਦੇ ਹੁੰਦੇ ਸੀ ਕਦੇ ਕਾਂ "ਸਾਬ"
ਹੁਣ ਕਬੂਤਰਾਂ ਨੇ ਮੱਲ ਲਏ ਓ ਬਨੇਰੇ ਵੇਖੇ ਨੇ
Comments
Post a Comment