ਕੀ ਇਨਸਾਨ ਹੁਣ ਸੁਧਰ ਜਾਵੇਗਾ, ਸਾਬ ਸਾਂਗਣਾ
ਪਰ ਕੀ ਇਨਸਾਨ ਹੁਣ ਸੁਧਰ ਜਾਵੇਗਾ
ਕੀ ਕੁਦਰਤੀ ਨਿਯਮਾਂ ਨਾਲ ਖਿਲਵਾੜ ਨਹੀਂ ਕਰੇਗਾ
ਕੀ ਇਹ ਜੰਗਲਾਂ ਨੂੰ ਹੁਣ ਉਜਾੜ ਨਹੀਂ ਕਰੇਗਾ
ਕੀ ਪਾਣੀਆਂ ਨੂੰ ਹੁਣ ਗੰਦਲਾ ਨਹੀਂ ਕਰੇਗਾ
ਕੀ ਇਹ ਹਵਾ ਵਿੱਚ ਹੁਣ ਜ਼ਹਿਰ ਨਹੀਂ ਘੋਲੇਗਾ
ਕੀ ਰੱਬ ਦੇ ਵਜੂਦ ਤੇ ਹੁਣ ਵੀ ਉਂਗਲ ਚੁੱਕੇਗਾ
ਕੀ ਇਹ ਬੇਜ਼ੁਬਾਨਾਂ ਦਾ ਹੁਣ ਖੂਨ ਨਹੀਂ ਡੋ੍ਲੇਗਾ
ਐਸੇ ਹੀ ਸਵਾਲ ਹੋਰ ਵੀ ਨੇ ਕਈ
ਦੇਖਦੇ ਹਾਂ ਇਹਨਾਂ ਦਾ ਕੀ ਉਤਰ ਆਏਗਾ
ਗੁਜ਼ਰੇ ਨੇ ਕਈ ਵੱਖਤ ਬੁਰੇ ਏ ਵੀ ਗੁਜ਼ਰ ਜਾਏਗਾ
ਪਰ ਕੀ ਇਨਸਾਨ ਹੁਣ ਸੁਧਰ ਜਾਵੇਗਾ
ਸਾਬ ਸਾਂਗਣਾ
Comments
Post a Comment