Too Much Democracy

 


Like Page - Saab Sangna 💕

"Sab chaga si" sade desh vich
Apradhi baithe ne mantriyan de bhes vich
Kyunki too much democracy
"Man ki baat" sundi nahi sarkar sunandi a
Punjipatiyan ton puchh ke navi niti bnandi a
Kyunki too much democracy
Haq mange tan urban naxal jan fir khalistani
Tukde tukde gang kahe jan fir Pakistani
Kyunki too much democracy
Gunde sansad vich baithe, kai jailan vich bedosh ne
Kai masleyan utte adaltan vi khamosh ne,
Kyunki too much democracy
Media v haqumat di bhagti de vich leen hoeya
Bhatke hoye dasda a kisaan ja baag shaheen hoeya,
Kyunki too much democracy
Do waqt di roti nu muhtaz jothe insaan hoeya
Othe hun navi sansad di tameer da ailaan hoeya,
Kyunki too much democracy - #SaabSangna
"ਸੱਭ ਚੰਗਾ... ਸੀ.." ਸਾਡੇ ਦੇਸ਼ ਵਿੱਚ
ਅਪਰਾਧੀ ਬੈਠੇ ਨੇ ਮੰਤਰੀਆਂ ਦੇ ਭੇਸ ਵਿੱਚ,
ਕਿਉਂਕਿ #TooMuchDemocracy
"ਮਨ ਕੀ ਬਾਤ" ਸੁਣਦੀ ਨਹੀਂ ਸਰਕਾਰ ਸੁਣਾਂਦੀ ਏ
ਪੂੰਜੀਪਤੀਆਂ ਤੋਂ ਪੁੱਛ ਨਵੀਂ ਨੀਤੀ ਬਣਾਂਦੀ ਏ,
ਕਿਉਂਕਿ Too Much Democracy
ਹੱਕ ਮੰਗੇ ਤਾਂ ਅਰਬਨ ਨਕਸਲ ਜਾਂ ਫਿਰ ਖਾਲਿਸਤਾਨੀ
ਟੁਕੜੇ ਟੁਕੜੇ ਗੈਂਗ ਕਹੇ ਜਾਂ ਫਿਰ ਪਾਕਿਸਤਾਨੀ,
ਕਿਉਂਕਿ Too Much Democracy
ਗੁੰਡੇ ਸੰਸਦ ਵਿਚ ਬੈਠੇ, ਕਈ ਜੇਲਾਂ ਵਿੱਚ ਬੇਦੋਸ਼ ਨੇ
ਕਈ ਮਸਲਿਆਂ ਉੱਤੇ ਅਦਾਲਤਾਂ ਵੀ ਖਾਮੋਸ਼ ਨੇ,
ਕਿਉਂਕਿ Too Much Democracy
ਮੀਡੀਆ ਵੀ ਹਕੂਮਤ ਦੀ ਭਗਤੀ ਦੇ ਵਿੱਚ ਲੀਨ ਹੋਇਆ
ਭੱਟਕੇ ਹੋਏ ਦਸਦਾ ਏ ਕਿਸਾਨ ਜਾਂ ਬਾਗ਼ ਸ਼ਾਹੀਨ ਹੋਇਆ,
ਕਿਉਂਕਿ Too Much Democracy
ਦੋ ਵਕ਼ਤ ਦੀ ਰੋਟੀ ਨੂੰ ਮੁਹਤਾਜ਼ ਜਿੱਥੇ ਇਨਸਾਨ ਹੋਇਆ
ਓਥੇ ਹੁਣ ਨਵੀਂ ਸੰਸਦ ਦੀ ਤਾਮੀਰ ਦਾ ਐਲਾਨ ਹੋਇਆ,
ਕਿਉਂਕਿ Too Much Democracy - ਸਾਬ ਸਾਂਗਣਾ


Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari