Posts

Showing posts from April, 2020

Safaid Khoon, Zameer , Shayari

Image
Dil Pathar Aur Khoon Safaid Ker Chukke Hain Ay Khuda Tere Bandon Ke Zameer Mar Chukke Hain -✍ #SaabSangna دِل پتھر اور خون سفید کر چُکے ہیں اے خُدا تیرے بندوں کے ضمیر مر چُکے ہیں -✍ صاب ساںگنا ਦਿਲ ਪੱਥਰ ਤੇ ਖੂਨ ਸਫ਼ੈਦ ਕਰ ਚੁੱਕੇ ਨੇ ਰੱਬਾ ਤੇਰੇ ਬੰਦਿਆਂ ਦੇ ਜ਼ਮੀਰ ਮਰ ਚੁੱਕੇ ਨੇ -✍ ਸਾਬ ਸਾਂਗਣਾ

Rashk-e-Gul, Shayari

Image
Fir Fullan Nu Koi Dekhe tenu dekh K Husan-e-Kul yaara Tu gulshan chon na langheya ker oye mere rashk e gul yaara -✍ #SaabSangna پھر پُھلاں نوں کوئی دیکھے نہ تینوں دیکھ کے حُسنِ کُل یارا توں گلشن چوں نہ لنگھیا کر اوئے میرے رشکِ گُل یارا - ✍صاب ساںگنا ਫਿਰ ਫੁੱਲਾਂ ਨੂੰ ਕੋਈ ਦੇਖੇ ਨਾ ਤੈਨੂੰ ਦੇਖ ਕੇ ਹੁਸਨ-ਏ-ਕੁਲ ਯਾਰਾ ਤੂੰ ਗੁਲਸ਼ਨ ਚੋਂ ਨਾ ਲੰਘਿਆ ਕਰ ਓਏ ਮੇਰੇ ਰਸ਼ਕ-ਏ-ਗੁਲ ਯਾਰਾ -✍ ਸਾਬ ਸਾਂਗਣਾ

Jaber Aur Saber, Shayari

Image
Tere Jaber Ne Aur Mere Sab e r Ne Mil K Dafna Diya Mujhe Qaber Mein -✍ #SaabSangna تیرے جبر نے اور میرے صبر نے مل کر دفنا دیا مُجھے قبر میں -✍ صاب ساںگنا ਤੇਰੇ ਜਬਰ ਨੇ ਔਰ ਮੇਰੇ ਸਬਰ ਨੇ ਮਿਲ ਕੇ ਦਫ਼ਨਾ ਦੀਆ ਮੁਜੇ ਕਬਰ ਮੇਂ -✍ ਸਾਬ ਸਾਂਗਣਾ

ਇਹ ਲੋਕ, ਨਿਰਪੱਖ ਆਵਾਜ਼, ਪੰਜਾਬੀ ਇਨ ਹੌਲੈਂਡ

Image
ਧੰਨਵਾਦ "  ਨਿਰਪੱਖ ਆਵਾਜ਼ " ਅਤੇ " ਪੰਜਾਬੀ ਇਨ ਹੌਲੈਂਡ "  ਅਦਾਰੇ ਦਾ Akhbaran Parh Ke V Rehnde Ne Bekhabar Eh Lok Kyun Nai Sach Wal Marde Nazar Eh Lok Laperwahi Wajah Ban Rahi Wba Failan Di Kyun Nahi Karde Zindagi Di Kader Eh Lok Odon Hi Eh Gharan Vich Baithan Ge Tik K Kise Karibi Di Jad Vekhan Ge Kabar Eh Lok Garib Da Puchhe Haal Hakam Thaal Deeve Chhad K Kiven Bhukhe Baithe Ker Rahe Ne Sabar Eh Lok Pashu Ate Panshi Aj Kal Gallan Ker Rahe Ne Kehnde Changa Hunda, Hunde Na Ager Eh Lok Akhbaran Parh Ke V Rehnde Ne Bekhabar Eh Lok Kyun Nai Sach Wal Marde Nazar Eh Lok ਅਖਬਾਰਾਂ ਪੜ੍ਹਕੇ ਵੀ ਰਹਿੰਦੇ ਨੇ ਬੇਖ਼ਬਰ ਇਹ ਲੋਕ ਕਿਉਂ ਨਈ ਸੱਚ ਵੱਲ ਮਾਰਦੇ ਨਜ਼ਰ ਇਹ ਲੋਕ ਲਾਪਰਵਾਹੀ ਵਜ੍ਹਾ ਬਣ ਰਹੀ ਵਬਾ ਫੈਲਣ ਦੀ ਕਿਉਂ ਨਈ ਕਰਦੇ ਜ਼ਿੰਦਗੀ ਦੀ ਕਦਰ ਇਹ ਲੋਕ ਓਦੋਂ ਹੀ ਇਹ ਘਰਾਂ ਵਿੱਚ ਬੈਠਣਗੇ ਟਿਕ ਕੇ ਕਿਸੇ ਕਰੀਬੀ ਦੀ ਜਦ ਵੇਖਣਗੇ ਕਬਰ ਇਹ ਲੋਕ ਗ਼ਰੀਬ ਦਾ ਪੁੱਛੇ ਹਾਲ ਹਾਕਮ ਥਾਲ,ਦੀਵੇ ਛੱਡ ਕੇ ਕਿਵੇਂ ਭੁੱਖੇ ਬੈਠੇ ਕਰ ਰਹੇ ਨੇ ਸਬਰ ਇਹ ਲੋਕ ਪਸ਼ੂ ਅਤੇ ਪੰਸ਼ੀ ਅੱਜ ਕੱਲ ਗੱਲਾਂ ਕਰ ਰਹੇ ਨੇ ਕਹਿੰਦੇ ਚੰਗਾ ਹੁੰਦਾ ,ਹੁੰਦੇ ਨਾ ਅਗਰ ਇਹ ਲੋਕ ਅਖਬਾਰਾਂ ਪੜ੍ਹਕੇ ਵ...

Din Guzar Reha A, Shayari

Image
Ki Dasiye Yaara Kiven Tere Bin Guzar Reha A Salan Wangu Sada Ik Ik Din Guzar Reha A - #SaabSangna کی دسیئے یارا کیویں تیرے بن گزر رہا اے سالاں وانگو ساڈا اک اک دن گزر رہا اے - صاب ساںگنا ਕੀ ਦੱਸੀਏ ਯਾਰਾ ਕਿਵੇਂ ਤੇਰੇ ਬਿਣ ਗੁਜ਼ਰ ਰਿਹਾ ਏ ਸਾਲਾਂ ਵਾਂਗੂੰ ਸਾਡਾ ਇਕ ਇਕ ਦਿਨ ਗੁਜ਼ਰ ਰਿਹਾ ਏ - ਸਾਬ ਸਾਂਗਣਾ

ਕੀ ਇਨਸਾਨ ਹੁਣ ਸੁਧਰ ਜਾਵੇਗਾ, ਸਾਬ ਸਾਂਗਣਾ

Image
ਧੰਨਵਾਦ " ਨਿਰਪੱਖ ਆਵਾਜ਼ " ਅਤੇ " ਪੰਜਾਬੀ ਇਨ ਹੌਲੈਂਡ " ਅਦਾਰੇ ਦਾ ਗੁਜ਼ਰੇ ਨੇ ਕਈ ਵੱਖਤ ਬੁਰੇ ਏ ਵੀ ਗੁਜ਼ਰ ਜਾਏਗਾ ਪਰ ਕੀ ਇਨਸਾਨ ਹੁਣ ਸੁਧਰ ਜਾਵੇਗਾ ਕੀ ਕੁਦਰਤੀ ਨਿਯਮਾਂ ਨਾਲ ਖਿਲਵਾੜ ਨਹੀਂ ਕਰੇਗਾ ਕੀ ਇਹ ਜੰਗਲਾਂ ਨੂੰ ਹੁਣ ਉਜਾੜ ਨਹੀਂ ਕਰੇਗਾ ਕੀ ਪਾਣੀਆਂ ਨੂੰ ਹੁਣ ਗੰਦਲਾ ਨਹੀਂ ਕਰੇਗਾ ਕੀ ਇਹ ਹਵਾ ਵਿੱਚ ਹੁਣ ਜ਼ਹਿਰ ਨਹੀਂ ਘੋਲੇਗਾ ਕੀ ਰੱਬ ਦੇ ਵਜੂਦ ਤੇ ਹੁਣ ਵੀ ਉਂਗਲ ਚੁੱਕੇਗਾ ਕੀ ਇਹ ਬੇਜ਼ੁਬਾਨਾਂ ਦਾ ਹੁਣ ਖੂਨ ਨਹੀਂ ਡੋ੍ਲੇਗਾ ਐਸੇ ਹੀ ਸਵਾਲ ਹੋਰ ਵੀ ਨੇ ਕਈ ਦੇਖਦੇ ਹਾਂ ਇਹਨਾਂ ਦਾ ਕੀ ਉਤਰ ਆਏਗਾ ਗੁਜ਼ਰੇ ਨੇ ਕਈ ਵੱਖਤ ਬੁਰੇ ਏ ਵੀ ਗੁਜ਼ਰ ਜਾਏਗਾ ਪਰ ਕੀ ਇਨਸਾਨ ਹੁਣ ਸੁਧਰ ਜਾਵੇਗਾ ਸਾਬ ਸਾਂਗਣਾ