Guru Arjan Dev Ji
ਗੁਰੂ ਅਰਜਨ ਦੇਵ (1563–1606): ਗੁਰੂ ਅਰਜਨ ਦੇਵ ਸਿੱਖ ਧਰਮ ਦੀ ਗੁਰੂ-ਪਰੰਪਰਾ ਦੇ ਪੰਜਵੇਂ ਗੱਦੀਦਾਰ ਸਨ। ਆਪ ਦੇ ਪਿਤਾ ਗੁਰੂ ਰਾਮਦਾਸ ਅਤੇ ਮਾਤਾ ਬੀਬੀ ਭਾਨੀ ਸਨ। ਆਪ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ ਹੋਇਆ। ਆਪ ਦਾ ਬਚਪਨ ਨਾਨਕੇ ਘਰ ਗੁਜ਼ਰਿਆ। ਆਪ ਗੁਰੂ ਅਮਰਦਾਸ ਦੇ ਦੋਹਤਰੇ ਸਨ। ਬਾਲ ਰੂਪ ਵਿੱਚ ਹੀ ਆਪ ਦੀ ਤੀਖਣ ਬੁੱਧੀ, ਨਿਖੜਵੀਂ ਸੂਝ ਅਤੇ ਸੁਭਾਅ ਵਿੱਚ ਕੋਮਲਤਾ- ਮਧੁਰਤਾ ਅਤੇ ਠਹਿਰਾਉ ਦੇ ਗੁਣਾਂ ਕਰ ਕੇ ਗੁਰੂ ਸਾਹਿਬ ਨੇ ‘ਦੋਹਿਤਾ ਬਾਣੀ ਦਾ ਬੋਹਿਥਾ’ ਕਹਿ ਕੇ ਬਾਲਕ ਅਰਜਨ ਨੂੰ ਸਰਬ-ਸਮਰੱਥ ਬਾਣੀਕਾਰ ਹੋਣ ਦਾ ਵਰਦਾਨ ਦਿੱਤਾ। ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਆਪ ਦਾ ਵਿਆਹ ਕ੍ਰਿਸ਼ਨ ਚੰਦਰ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਨਾਲ ਹੋਇਆ। ਬੱਤੀ ਵਰ੍ਹਿਆਂ ਦੀ ਉਮਰ ਵਿੱਚ ਆਪ ਦੇ ਘਰ ਗੁਰੂ ਹਰਿਗੋਬਿੰਦ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਸ਼ੁਰੂ ਤੋਂ ਹੀ ਆਪਣੇ ਦੋਹਾਂ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਦੇ ਮੁਕਾਬਲੇ ਬੜੇ ਗੰਭੀਰ ਅਤੇ ਸ਼ਾਂਤ-ਚਿੱਤ ਸਨ। ਆਪਣੇ ਸੰਜਮੀ ਵਿਵਹਾਰ, ਨੈਤਿਕ ਸੋਝੀ, ਧਾਰਮਿਕ ਭਾਵਨਾ ਅਤੇ ਕਾਵਿਕ ਬਿਰਤੀ ਸਦਕਾ ਆਪ ਨੂੰ 18 ਸਾਲ 4 ਮਹੀਨਿਆਂ ਦੀ ਉਮਰ ਵਿੱਚ ਗੁਰਗੱਦੀ ਦੀ ਸੌਂਪਣੀ ਕੀਤੀ ਗਈ। ਘਰ ਵਿੱਚ ਪ੍ਰਿਥੀ ਚੰਦ ਨੇ ਵੱਡਾ ਉਪੱਦਰ ਖੜ੍ਹਾ ਕੀਤਾ। ਸਖ਼ਤ ਵਿਰੋਧ ਦੇ ਬਾਵਜੂਦ ਗੁਰੂ-ਪਿਤਾ ਦੀ ਆਖ਼ਰੀ ਖ਼ਾਹਸ਼ ਮੁਤਾਬਕ 1 ਸਤੰਬਰ 1581 ਨੂੰ ਬਾਬਾ ਬੁੱਢਾ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਅਰਜਨ ਦੇਵ ਦੀ ਝੋਲੀ ਪਾ ...